ਆਸਾ ਦੀ ਵਾਰ ਦਾ ਭਾਗ ਚੌਥਾ ਇਥੇ ਸ਼ੁਰੂ ਹੁੰਦਾ ਹੈ।
ਆਸਾ ਕੀ ਵਾਰ ਦੀ ਬਾਣੀ ਅਰਧ ਵਿਸ਼ਰਾਮ ਅਤੇ ਲੋੜ ਅਨੁਸਾਰ ਬਿੰਦੀਆਂ, ਅੱਧਕ, .. ਸਹਿਤ ਸ਼ੁੱਧ ਉਚਾਰਨ। ਗੁਰਬਾਣੀ ਵਿਆਕਰਨ ਦੇ ਸਿਧਾਂਤਾਂ ਬਾਰੇ ਜਾਣਕਾਰੀ।
॥ ਸਲੋਕੁ ਮਃ 1 ॥
ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥ ਜੇ ਕਰਿ ਸੂਤਕੁ ਮੰਨੀਐਂ    ਸਭ ਤੈ ਸੂਤਕੁ ਹੋਇ ॥
ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥ ਗੋਹੇ ਅਤੈ ਲਕੜੀ ਅੰਦਰਿ    ਕੀੜਾ ਹੋਇ ॥
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ ਜੇਤੇ ਦਾਣੇ ਅੰਨ ਕੇ    ਜੀਆਂ ਬਾਝੁ ਨ ਕੋਇ ॥
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥ ਪਹਿਲਾ ਪਾਣੀ ਜੀਉ ਹੈ    ਜਿਤੁ ਹਰਿਆ ਸਭੁ ਕੋਇ ॥
ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥ ਸੂਤਕੁ ਕਿਉਂ ਕਰਿ ਰਖੀਐ    ਸੂਤਕੁ ਪਵੈ ਰਸੋਇ ॥
ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥1॥ ਨਾਨਕ ! ਸੂਤਕੁ ਏਵ ਨ ਉਤਰੈ    ਗਿਆਨੁ ਉਤਾਰੇ ਧੋਇ ॥1॥
ਮਃ 1 ॥
ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ ॥ ਮਨ ਕਾ ਸੂਤਕੁ ਲੋਭੁ ਹੈ    ਜਿਹਵਾ ਸੂਤਕੁ ਕੂੜੁ ॥
ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ ॥ ਅਖੀਂ ਸੂਤਕੁ ਵੇਖਣਾ    ਪਰ ਤ੍ਰਿਅ    ਪਰ ਧਨ ਰੂਪੁ ॥
ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ ॥ ਕੰਨੀਂ ਸੂਤਕੁ ਕੰਨਿ ਪੈ    ਲਾਇਤਬਾਰੀ ਖਾਹਿਂ ॥
ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ ॥2॥ ਨਾਨਕ ! ਹੰਸਾਂ ਆਦਮੀ    ਬਧੇ ਜਮ ਪੁਰਿ ਜਾਹਿ ॥2॥
ਮਃ 1 ॥
ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ ॥ ਸਭੋ ਸੂਤਕੁ ਭਰਮੁ ਹੈ    ਦੂਜੈ ਲਗੈ ਜਾਇ ॥
ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ॥ ਜੰਮਣੁ ਮਰਣਾ ਹੁਕਮੁ ਹੈ    ਭਾਣੈ ਆਵੈ ਜਾਇ ॥
ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ ॥ ਖਾਣਾ ਪੀਣਾ ਪਵਿਤ੍ਰੁ ਹੈ    ਦਿਤੋਨੁ ਰਿਜਕੁ ਸੰਬਾਹਿ ॥
ਨਾਨਕ ਜਿਨ੍‍ੀ ਗੁਰਮੁਖਿ ਬੁਝਿਆ ਤਿਨ੍‍ਾ ਸੂਤਕੁ ਨਾਹਿ ॥3॥ ਨਾਨਕ ਜਿਨ੍‍ੀਂ ਗੁਰਮੁਖਿ ਬੁਝਿਆ    ਤਿਨ੍‍ਾਂ ਸੂਤਕੁ ਨਾਹਿਂ ॥3॥
ਪਉੜੀ ॥
ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ ॥ ਸਤਿਗੁਰੁ ਵਡਾ ਕਰਿ ਸਾਲਾਹੀਐ    ਜਿਸੁ ਵਿਚਿ ਵਡੀਆਂ ਵਡਿਆਈਆਂ ॥
ਸਹਿ ਮੇਲੇ ਤਾ ਨਦਰੀ ਆਈਆ ॥ ਸਹਿ ਮੇਲੇ    ਤਾਂ ਨਦਰੀ ਆਈਆਂ ॥
ਜਾ ਤਿਸੁ ਭਾਣਾ ਤਾ ਮਨਿ ਵਸਾਈਆ ॥ ਜਾ ਤਿਸੁ ਭਾਣਾ    ਤਾਂ ਮਨਿ ਵਸਾਈਆਂ ॥
ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ ॥ ਕਰਿ ਹੁਕਮੁ    ਮਸਤਕਿ ਹਥੁ ਧਰਿ    ਵਿਚਹੁ ( ਵਿੱਚੋਂ )ਮਾਰਿ ਕਢੀਆਂ ਬੁਰਿਆਈਆਂ ॥
ਸਹਿ ਤੁਠੈ ਨਉ ਨਿਧਿ ਪਾਈਆ ॥18॥ ਸਹਿ ਤੁਠੈ    ਨਉਂ ਨਿਧਿ ਪਾਈਆ ॥18॥
ਸਲੋਕੁ ਮਃ 1 ॥
ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ ॥ ਪਹਿਲਾ ਸੁਚਾ ਆਪਿ ਹੋਇ    ਸੁਚੈ ਬੈਠਾ ਆਇ ॥
ਸੁਚੇ ਅਗੈ ਰਖਿਓਨੁ ਕੋਇ ਨ ਭਿਟਿਓ ਜਾਇ ॥ ਸੁਚੇ ਅਗੈ ਰਖਿਓਨੁ    ਕੋਇ ਨ ਭਿਟਿਓ ਜਾਇ ॥
ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ ॥ ਸੁਚਾ ਹੋਇ ਕੈ ਜੇਵਿਆ    ਲਗਾ ਪੜਣਿ ਸਲੋਕੁ ॥
ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ ਦੋਖੁ ॥ ਕੁਹਥੀ ਜਾਈ ਸਟਿਆ    ਕਿਸੁ ਏਹੁ ਲਗਾ ਦੋਖੁ ॥
ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ ॥ ਅੰਨੁ ਦੇਵਤਾ    ਪਾਣੀ ਦੇਵਤਾ    ਬੈਸੰਤਰੁ ਦੇਵਤਾ ਲੂਣੁ    ਪੰਜਵਾ ਪਾਇਆ ਘਿਰਤੁ ॥
ਤਾ ਹੋਆ ਪਾਕੁ ਪਵਿਤੁ ॥ ਤਾਂ ਹੋਆ ਪਾਕੁ    ਪਵਿਤੁ ॥
ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ ॥ ਪਾਪੀ ਸਿਉਂ ਤਨੁ ਗਡਿਆ    ਥੁਕਾਂ ਪਈਆ ਤਿਤੁ ॥
ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ ॥ ਜਿਤੁ ਮੁਖਿ ਨਾਮੁ ਨ ਊਚਰਹਿਂ    ਬਿਨੁ ਨਾਵੈਂ ਰਸ ਖਾਹਿਂ ॥
ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ ॥1॥ ਨਾਨਕ ! ਏਵੈ ਜਾਣੀਐ    ਤਿਤੁ ਮੁਖਿ ਥੁਕਾਂ ਪਾਹਿ ॥1॥
ਮਃ 1 ॥
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥ ਭੰਡਿ ਜੰਮੀਐ    ਭੰਡਿ ਨਿੰਮੀਐ    ਭੰਡਿ ਮੰਗਣੁ ਵੀਆਹੁ ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ ਭੰਡਹੁ (ਭੰਡੋ ) ਹੋਵੈ ਦੋਸਤੀ    ਭੰਡਹੁ (ਭੰਡੋ ) ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ ਭੰਡੁ ਮੁਆ    ਭੰਡੁ ਭਾਲੀਐ    ਭੰਡਿ ਹੋਵੈ ਬੰਧਾਨੁ ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ ਸੋ ਕਿਉਂ ਮੰਦਾ ਆਖੀਐ    ਜਿਤੁ ਜੰਮਹਿ ਰਾਜਾਨ ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥ ਭੰਡਹੁ (ਭੰਡੋ ) ਹੀ ਭੰਡੁ ਊਪਜੈ    ਭੰਡੈ ਬਾਝੁ ਨ ਕੋਇ ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥ ਨਾਨਕ ! ਭੰਡੈ ਬਾਹਰਾ    ਏਕੋ ਸਚਾ ਸੋਇ ॥
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥ ਜਿਤੁ ਮੁਖਿ ਸਦਾ ਸਾਲਾਹੀਐ    ਭਾਗਾਂ ਰਤੀ ਚਾਰਿ ॥
ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥2॥ ਨਾਨਕ ! ਤੇ ਮੁਖ ਊਜਲੇ    ਤਿਤੁ ਸਚੈ ਦਰਬਾਰਿ ॥2॥
ਪਉੜੀ ॥
ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ ॥ ਸਭੁ ਕੋ ਆਖੈ ਆਪਣਾ    ਜਿਸੁ ਨਾਹੀਂ    ਸੋ ਚੁਣਿ ਕਢੀਐ ॥
ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ॥ ਕੀਤਾ ਆਪੋ ਆਪਣਾ    ਆਪੇ ਹੀ ਲੇਖਾ ਸੰਢੀਐ ॥
ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ ॥ ਜਾ ਰਹਣਾ ਨਾਹੀਂ ਐਤੁ ਜਗਿ    ਤਾਂ ਕਾਇਤੁ ਗਾਰਬਿ ਹੰਢੀਐ ॥
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥ ਮੰਦਾ ਕਿਸੈ ਨ ਆਖੀਐ    ਪੜਿ ਅਖਰੁ ਏਹੋ ਬੁਝੀਐ ॥
ਮੂਰਖੈ ਨਾਲਿ ਨ ਲੁਝੀਐ ॥19॥ ਮੂਰਖੈ ਨਾਲਿ ਨ    ਲੁਝੀਐ ॥19॥
ਸਲੋਕੁ ਮਃ 1 ॥
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ ਨਾਨਕ ! ਫਿਕੈ ਬੋਲਿਐਂ    ਤਨੁ ਮਨੁ ਫਿਕਾ ਹੋਇ ॥
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥ ਫਿਕੋ ਫਿਕਾ ਸਦੀਐ    ਫਿਕੇ ਫਿਕੀ ਸੋਇ ॥
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥ ਫਿਕਾ ਦਰਗਹ (ਦਰਗਾਹ ) ਸਟੀਐ    ਮੁਹਿ ਥੁਕਾਂ    ਫਿਕੇ ਪਾਇਂ ॥
ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥1॥ ਫਿਕਾ ਮੂਰਖੁ ਆਖੀਐ    ਪਾਣਾ ਲਹੈ ਸਜਾਇ ॥1॥
ਮਃ 1 ॥
ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥ ਅੰਦਰਹੁ ( ਅੰਦਰੋਂ )ਝੂਠੇ ਪੈਜ ਬਾਹਰਿ    ਦੁਨੀਆਂ ਅੰਦਰਿ ਫੈਲੁ ॥
ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥ ਅਠਸਠਿ ਤੀਰਥ ਜੇ ਨਾਵਹਿਂ    ਉਤਰੈ ਨਾਹੀਂ ਮੈਲੁ ॥
ਜਿਨ੍ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ ॥ ਜਿਨ੍ ਪਟੁ ਅੰਦਰਿ    ਬਾਹਰਿ ਗੁਦੜੁ    ਤੇ ਭਲੇ ਸੰਸਾਰਿ ॥
ਤਿਨ੍ ਨੇਹੁ ਲਗਾ ਰਬ ਸੇਤੀ ਦੇਖਨ੍‍ੇ ਵੀਚਾਰਿ ॥ ਤਿਨ੍ ਨੇਹੁਂ ਲਗਾ ਰਬ ਸੇਤੀ    ਦੇਖਨ੍‍ੇ ਵੀਚਾਰਿ ॥
ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ ॥ ਰੰਗਿ ਹਸਹਿਂ ਰੰਗਿ ਰੋਵਹਿਂ    ਚੁਪ ਭੀ ਕਰਿ ਜਾਹਿਂ ॥
ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ ॥ ਪਰਵਾਹ ਨਾਹੀ ਕਿਸੈ ਕੇਰੀ    ਬਾਝੁ ਸਚੇ ਨਾਂਹ ॥
ਦਰਿ ਵਾਟ ਉਪਰਿ ਖਰਚੁ ਮੰਗਾ ਜਬੈ ਦੇਇ ਤ ਖਾਹਿ ॥ ਦਰਿ ਵਾਟ ਉਪਰਿ ਖਰਚੁ ਮੰਗਾਂ    ਜਬੈ ਦੇਇ ਤ ਖਾਹਿ ॥
ਦੀਬਾਨੁ ਏਕੋ ਕਲਮ ਏਕਾ ਹਮਾ ਤੁਮ੍‍ਾ ਮੇਲੁ ॥ ਦੀਬਾਨੁ ਏਕੋ    ਕਲਮ ਏਕਾ    ਹਮਾ ਤੁਮ੍‍ਾਂ ਮੇਲੁ ॥
ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ ॥2॥ ਦਰਿ ਲਏ    ਲੇਖਾ ਪੀੜਿ ਛੁਟੈ    ਨਾਨਕਾ ਜਿਉ ਤੇਲੁ ॥2॥
ਪਉੜੀ ॥
ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ॥ ਆਪੇ ਹੀ ਕਰਣਾ ਕੀਓ    ਕਲ ਆਪੇ ਹੀ ਤੈਂ ਧਾਰੀਐ ॥
ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ ॥ ਦੇਖਹਿ ਕੀਤਾ ਆਪਣਾ    ਧਰਿ ਕਚੀ ਪਕੀ ਸਾਰੀਐ ॥
ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥ ਜੋ ਆਇਆ ਸੋ ਚਲਸੀ    ਸਭੁ ਕੋਈ ਆਈ ਵਾਰੀਐ ॥
ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ ॥ ਜਿਸ ਕੇ ਜੀਅ ਪਰਾਣ ਹਹਿਂ    ਕਿਉਂ ਸਾਹਿਬੁ ਮਨਹੁ (ਮਨੋਂ ) ਵਿਸਾਰੀਐ ॥
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥20॥ ਆਪਣ ਹਥੀਂ ਆਪਣਾ    ਆਪੇ ਹੀ ਕਾਜੁ ਸਵਾਰੀਐ ॥20॥
ਸਲੋਕੁ ਮਹਲਾ 2 ॥
ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ ॥ ਏਹ ਕਿਨੇਹੀ ਆਸ਼ਕੀ    ਦੂਜੈ ਲਗੈ ਜਾਇ ॥
ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ ॥ ਨਾਨਕ ! ਆਸ਼ਕੁ ਕਾਂਢੀਐ    ਸਦ ਹੀ ਰਹੈ ਸਮਾਇ ॥
ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ ॥ ਚੰਗੈ ਚੰਗਾ ਕਰਿ ਮੰਨੇਂ    ਮੰਦੈ ਮੰਦਾ ਹੋਇ ॥
ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ ॥1॥
ਮਹਲਾ 2 ॥
ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥ ਸਲਾਮੁ ਜਬਾਬੁ ਦੋਵੈਂ ਕਰੇ    ਮੁੰਢਹੁ ( ਮੁੰਢੋਂ ) ਘੁਥਾ ਜਾਇ ॥
ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ ॥2॥ ਨਾਨਕ ! ਦੋਵੈਂ ਕੂੜੀਆਂ    ਥਾਇਂਂ ਨ ਕਾਈ ਪਾਇ ॥2॥
ਪਉੜੀ ॥
ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍‍ਾਲੀਐ ॥ ਜਿਤੁ ਸੇਵਿਐਂ ਸੁਖੁ ਪਾਈਐ    ਸੋ ਸਾਹਿਬੁ ਸਦਾ ਸਮ੍‍ਾਲੀਐ ॥
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥ ਜਿਤੁ ਕੀਤਾ ਪਾਈਐ ਆਪਣਾ    ਸਾ ਘਾਲ ਬੁਰੀ ਕਿਉ ਘਾਲੀਐ ॥
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥ ਮੰਦਾ ਮੂਲਿ ਨ ਕੀਚਈ    ਦੇ ਲੰਮੀ ਨਦਰਿ ਨਿਹਾਲੀਐ ॥
ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥ ਜਿਉਂ ਸਾਹਿਬ ਨਾਲਿ ਨ ਹਾਰੀਐ    ਤੇਵੇਹਾ ਪਾਸਾ ਢਾਲੀਐ ॥
ਕਿਛੁ ਲਾਹੇ ਉਪਰਿ ਘਾਲੀਐ ॥21॥ ਕਿਛੁ ਲਾਹੇ    ਉਪਰਿ ਘਾਲੀਐ ॥21॥
ਸਲੋਕੁ ਮਹਲਾ 2 ॥
ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥ ਚਾਕਰੁ ਲਗੈ ਚਾਕਰੀ    ਨਾਲੇ ਗਾਰਬੁ ਵਾਦੁ ॥
ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥ ਗਲਾਂ ਕਰੇ ਘਣੇਰੀਆਂ    ਖਸਮ ਨ ਪਾਏ ਸਾਦੁ ॥
ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥ ਆਪੁ ਗਵਾਇ ਸੇਵਾ ਕਰੇ    ਤਾਂ ਕਿਛੁ ਪਾਏ ਮਾਨੁ ॥
ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ ॥1॥ ਨਾਨਕ ! ਜਿਸ ਨੋ ਲਗਾ ਤਿਸੁ ਮਿਲੈ    ਲਗਾ ਸੋ ਪਰਵਾਨੁ ॥1॥
ਮਹਲਾ 2 ॥
ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥ ਜੋ ਜੀਇ ਹੋਇ ਸੁ ਉਗਵੈ    ਮੁਹ ਕਾ ਕਹਿਆ ਵਾਉ ॥
ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥2॥ ਬੀਜੇ ਬਿਖੁ    ਮੰਗੈ ਅੰਮ੍ਰਿਤੁ    ਵੇਖਹੁ ਏਹੁ ਨਿਆਉਂ ॥2॥
ਮਹਲਾ 2 ॥
ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ ॥ ਨਾਲਿ ਇਆਣੇ ਦੋਸਤੀ    ਕਦੇ ਨ ਆਵੈ ਰਾਸਿ ॥
ਜੇਹਾ ਜਾਣੈ ਤੇਹੋ ਵਰਤੈ ਵੇਖਹੁ ਕੋ ਨਿਰਜਾਸਿ ॥ ਜੇਹਾ ਜਾਣੈ    ਤੇਹੋ ਵਰਤੈ    ਵੇਖਹੁ ( ਵੇਖੋ ) ਕੋ ਨਿਰਜਾਸਿ ॥
ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ ॥ ਵਸਤੂ ਅੰਦਰਿ ਵਸਤੁ ਸਮਾਵੈ    ਦੂਜੀ ਹੋਵੈ ਪਾਸਿ ॥
ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ ॥ ਸਾਹਿਬ ਸੇਤੀ ਹੁਕਮੁ ਨ ਚਲੈ    ਕਹੀ ਬਣੈ ਅਰਦਾਸਿ ॥
ਕੂੜਿ ਕਮਾਣੈ ਕੂੜੋ ਹੋਵੈ ਨਾਨਕ ਸਿਫਤਿ ਵਿਗਾਸਿ ॥3॥ ਕੂੜਿ ਕਮਾਣੈ ਕੂੜੋ ਹੋਵੈ    ਨਾਨਕ ! ਸਿਫਤਿ ਵਿਗਾਸਿ ॥3॥
ਮਹਲਾ 2 ॥
ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ ॥ ਨਾਲਿ ਇਆਣੇ ਦੋਸਤੀ    ਵਡਾਰੂ ਸਿਉ ਨੇਹੁਂ ॥
ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ ॥4॥ ਪਾਣੀ ਅੰਦਰਿ ਲੀਕ ਜਿਉਂ    ਤਿਸ ਦਾ ਥਾਉਂ ਨ ਥੇਹੁ ॥4॥
ਮਹਲਾ 2 ॥
ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥ ਹੋਇ ਇਆਣਾ ਕਰੇ ਕੰਮੁ    ਆਣਿ ਨ ਸਕੈ ਰਾਸਿ ॥
ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥5॥ ਜੇ ਇਕ ਅਧ ਚੰਗੀ ਕਰੇ    ਦੂਜੀ ਭੀ ਵੇਰਾਸਿ ॥5॥
ਪਉੜੀ ॥
ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ ॥ ਚਾਕਰੁ ਲਗੈ ਚਾਕਰੀ    ਜੇ ਚਲੈ ਖਸਮੈ ਭਾਇ ॥
ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ ॥ ਹੁਰਮਤਿ ਤਿਸ ਨੋ ਅਗਲੀ    ਓਹੁ ਵਜਹੁ ( ਵਜੋਂ ) ਭਿ ਦੂਣਾ ਖਾਇ ॥
ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ ॥ ਖਸਮੈਂ ਕਰੇ ਬਰਾਬਰੀ    ਫਿਰਿ ਗੈਰਤਿ ਅੰਦਰਿ ਪਾਇ ॥
ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ ॥ ਵਜਹੁ ( ਵਜੋਂ ) ਗਵਾਏ ਅਗਲਾ    ਮੁਹੇਂ ਮੁਹਿਂ ਪਾਣਾ ਖਾਇ ॥
ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ ॥ ਜਿਸ ਦਾ ਦਿਤਾ ਖਾਵਣਾ    ਤਿਸੁ ਕਹੀਐ ਸ਼ਾਬਾਸਿ ॥
ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ ॥22॥ ਨਾਨਕ ! ਹੁਕਮੁ ਨ ਚਲਈ    ਨਾਲਿ ਖਸਮ ਚਲੈ ਅਰਦਾਸਿ ॥22॥
ਸਲੋਕੁ ਮਹਲਾ 2 ॥
ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ ॥ ਏਹ ਕਿਨੇਹੀ ਦਾਤਿ    ਆਪਸ ਤੇ ਜੋ ਪਾਈਐ ॥
ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥1॥ ਨਾਨਕ ! ਸਾ ਕਰਮਾਤਿ    ਸਾਹਿਬ ਤੁਠੈ ਜੋ ਮਿਲੈ ॥1॥
ਮਹਲਾ 2 ॥
ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ ॥ ਏਹ ਕਿਨੇਹੀ ਚਾਕਰੀ    ਜਿਤੁ ਭਉ ਖਸਮ ਨ ਜਾਇ ॥
ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ ॥2॥ ਨਾਨਕ ! ਸੇਵਕੁ ਕਾਢੀਂਐ    ਜਿ ਸੇਤੀ ਖਸਮ ਸਮਾਇ ॥2॥
ਪਉੜੀ ॥
ਨਾਨਕ ਅੰਤ ਨ ਜਾਪਨ੍‍ੀ ਹਰਿ ਤਾ ਕੇ ਪਾਰਾਵਾਰ ॥ ਨਾਨਕ ! ਅੰਤ ਨ ਜਾਪਨ੍‍ੀਂ ਹਰਿ ਤਾ ਕੇ ਪਾਰਾਵਾਰ ॥
ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ ॥ ਆਪਿ ਕਰਾਏ ਸਾਖਤੀ   ਫਿਰਿ ਆਪਿ ਕਰਾਏ ਮਾਰ ॥
ਇਕਨ੍‍ਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ ॥ ਇਕਨ੍‍ਾਂ ਗਲੀ ਜੰਜੀਰੀਆਂ    ਇਕਿ ਤੁਰੀ ਚੜਹਿ ਬਿਸੀਆਰ ॥
ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥ ਆਪਿ ਕਰਾਏ ਕਰੇ ਆਪਿ   ਹਉਂ ਕੈ ਸਿਉਂ ਕਰੀਂ ਪੁਕਾਰ ॥
ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ ॥23॥ ਨਾਨਕ ! ਕਰਣਾ ਜਿਨਿ ਕੀਆ   ਫਿਰਿ ਤਿਸ ਹੀ ਕਰਣੀ ਸਾਰ ॥23॥
ਸਲੋਕੁ ਮਃ 1 ॥
ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ ॥ ਆਪੇ ਭਾਂਡੇ ਸਾਜਿਅਨੁ    ਆਪੇ ਪੂਰਣੁ ਦੇਇ ॥
ਇਕਨ੍‍ੀ ਦੁਧੁ ਸਮਾਈਐ ਇਕਿ ਚੁਲ੍‍ੈ ਰਹਨ੍‍ ਿਚੜੇ ॥ ਇਕਨ੍‍ੀਂ ਦੁਧੁ ਸਮਾਈਐ   ਇਕਿ ਚੁਲ੍‍ੈ ਰਹਨਿ੍ ਚੜ੍ਹੇ ॥
ਇਕਿ ਨਿਹਾਲੀ ਪੈ ਸਵਨ੍‍ ਿਇਕਿ ਉਪਰਿ ਰਹਨਿ ਖੜੇ ॥ ਇਕਿ ਨਿਹਾਲੀ ਪੈ ਸਵਨਿ੍    ਇਕਿ ਉਪਰਿ ਰਹਨਿ ਖੜੇ ॥
ਤਿਨ੍‍ਾ ਸਵਾਰੇ ਨਾਨਕਾ ਜਿਨ੍ ਕਉ ਨਦਰਿ ਕਰੇ ॥1॥ ਤਿਨ੍‍ਾਂ ਸਵਾਰੇ ਨਾਨਕਾ    ਜਿਨ੍ ਕਉ ਨਦਰਿ ਕਰੇ ॥1॥
ਮਹਲਾ 2 ॥
ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥ ਆਪੇ ਸਾਜੇ ਕਰੇ ਆਪਿ    ਜਾਈ ਭਿ ਰਖੈ ਆਪਿ ॥
ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ ॥ ਤਿਸੁ ਵਿਚਿ ਜੰਤ ਉਪਾਇ ਕੈ    ਦੇਖੈ ਥਾਪਿ ਉਥਾਪਿ ॥
ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ ॥2॥ ਕਿਸ ਨੋ ਕਹੀਐ ਨਾਨਕਾ    ਸਭੁ ਕਿਛੁ ਆਪੇ ਆਪਿ ॥2॥
ਪਉੜੀ ॥
ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨਾ ਜਾਇ ॥ ਵਡੇ ਕੀਆਂ ਵਡਿਆਈਆਂ    ਕਿਛੁ ਕਹਣਾ ਕਹਣੁ ਨਾ ਜਾਇ ॥
ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ ॥ ਸੋ ਕਰਤਾ ਕਾਦਰ ਕਰੀਮੁ   ਦੇ ਜੀਆਂ ਰਿਜਕੁ ਸੰਬਾਹਿ ॥
ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ ॥ ਸਾਈ ਕਾਰ ਕਮਾਵਣੀ    ਧੁਰਿ ਛੋਡੀ ਤਿੰਨੈਂ ਪਾਇ ॥
ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ ॥ ਨਾਨਕ ! ਏਕੀ ਬਾਹਰੀ   ਹੋਰ ਦੂਜੀ ਨਾਹੀਂ ਜਾਇ ॥
ਸੋ ਕਰੇ ਜਿ ਤਿਸੈ ਰਜਾਇ ॥24॥1॥ ਸੋ ਕਰੇ   ਜਿ ਤਿਸੈ ਰਜਾਇ ॥24॥1॥
॥ਸੁਧੁ ॥ ॥ਸ਼ੁੱਧੁ ॥

Back to previous page

Akali Singh Services, History | Sikhism | Sikh Youth Camp | Punjabi and Gurbani Grammar | Home